Podchaser Logo
Home
Looks ft. Gav

Looks ft. Gav

Released Sunday, 2nd January 2022
Good episode? Give it some love!
Looks ft. Gav

Looks ft. Gav

Looks ft. Gav

Looks ft. Gav

Sunday, 2nd January 2022
Good episode? Give it some love!
Rate Episode

ਬੜੀਆਂ ਕੀਤੀਆਂ ਗੱਲਾਂ ਦਿਲ ਦੀਆਂ,

ਚੱਲ ਅੱਜ ਰੂਪ ਦੀ ਕਰਦੇ ਹਾਂ

ਜਿਸਨੂੰ ਦੇਖ ਕੇ ਦਿਲ ਨੇ ਮਿਲਦੇ,

ਉਸ ਸਰੂਪ ਦੀ ਕਰਦੇ ਹਾਂ

ਓਦਾਂ ਕਹਿੰਦੇ ਦਿਲ ਦਾ ਮੁੱਲ,

ਇਹ ਚਿਹਰੇ ਤਾਂ ਠੱਗਦੇ ਨੇ

ਪਰ ਚਿਹਰੇ ਹੀ ਤਾਂ ਪਹਿਲਾ,

ਦਿਲ ਨੂੰ ਸੋਹਣੇ ਲੱਗਦੇ ਨੇ

ਫਿਰ ਦਿਲ ਕਿਵੇਂ ਹੋਇਆ ਚੰਗਾ,

ਅਤੇ ਚਿਹਰੇ ਕਿਵੇਂ ਮਾੜੇ ਨੇ ?

ਚਿਹਰੇ ਦੇਖ ਨੇ ਲਾਉਂਦੇ ਯਾਰੀ,

ਫਿਰ ਕਿਉਂ ਕਰਦੇ ਸਾੜੇ ਨੇ ?

ਚੱਲ ਕੋਈਨਾ ਲੋਕੀਂ ਕਰਦੇ ਰਹਿੰਦੇ,

ਗੱਲਾਂ ਇੱਥੇ ਨਾਸਮਝ ਜਈਆਂ

ਕਦੇ ਕਿਸ ਨੂੰ ਆਈਆਂ ਸਮਝ,

ਇਹ ਤੰਦਾਂ ਦੁਨਿਆਵੀਂ ਰਮਝ ਦੀੰਆ

ਜੇ ਤਾਂ ਸੋਹਣਾ ਚਿਹਰਾ ਤੇਰਾ,

ਤੂੰ ਫਿਰ ਸਭ ਨੂੰ ਫੱਬੇਗਾਂ

ਤੇਨੂੰ ਦੇਖ ਕੇ ਕੋਈ ਦੰਗ ਹੋਉ,

ਤੇਰਾ ਦਿਲਬਰ ਲੱਭੇਗਾ

ਪਰ ਜੋ ਸੋਹਣੇ ਨਹੀਂ ਚਿਹਰੇ ਤੋਂ,

ਰਹਿੰਦੇ ਉਹ ਵੀ ਕੱਲੇ ਨਹੀਂ

ਬੱਸ ਅੱਖਾ ਨੂੰ ਨਹੀਂ ਫੱਬਦੇ,

ਉਦਾ ਦਿਲ ਤੋਂ ਝੱਲੇ ਨਹੀਂ

ਇੱਥੇ ਰੰਗ ਰੂਪ ਦਾ ਖੇਲ,

ਹੈ ਆਇਆ ਚੱਲਦਾ ਸਦੀਆਂ ਤੋਂ

ਹੁਸਨ ਅੱਗਾ ਤੋਂ ਨਾ ਸੁੱਕਿਆ,

ਤੇ ਨਾ ਕਦੀ ਮੁਕਿਆ ਨਦੀਆਂ ਤੋਂ

ਹੁਸਨ ਰੰਗ ਦੇ ਵਿੱਚ ਹੀ ਨਹੀਂ,

ਹੁਸਨ ਤਾਂ ਵੱਸਦਾ ਅੰਗਾਂ ਚ

ਉਹ ਤਾਂ ਨਾਲ ਅੱਖਾ ਦੇ ਅੰਨੇ,

ਜੋ ਨੇ ਲੱਭਦੇ ਰੰਗਾ ਚ

ਜੇ ਤੂੰ ਦੇਖਣਾ ਅਸਲ ਸ਼ਿੰਗਾਰ,

ਕਦੀ ਤੂੰ ਅੱਖ ਨੂੰ ਪੜ੍ਹ ਕੇ ਦੇਖ

ਉਸਦੇ ਸਾਹਾ ਦਾ ਲੈ ਸੇਕ,

ਹੋਠਾ ਦੀ ਨਦੀ ਚ ਰੜ ਕੇ ਦੇਖ

ਉਦਾ ਵਾਲਾਂ ਦੀਆਂ ਤੰਦਾਂ ਵਿੱਚ ਵੀ,

ਸੰਗਣਾ ਜੰਗਲ ਦਿਸ ਜਾਂਦਾ

ਹੋਵੇ ਨਫ਼ਰਤ ਜਾ ਫਿਰ ਪਿਆਰ,

ਚਿਹਰੇ ਦੀ ਹਰਕਤ ਨਾਲ ਰਿਸ ਜਾਂਦਾ

ਇਹ ਤਾਂ ਲੋਕੀ ਐਵੇਂ ਕਹਿੰਦੇ ਕਿ,

ਚਿਹਰੇ ਦਾ ਮੁੱਲ ਨਹੀਂ

ਜੇਕਰ ਸੋਹਣੇ ਨਾ ਇਹ ਹੁੰਦੇ,

ਤਾਂ ਮਨ ਨੂੰ ਭਾਉਂਦੇ ਫੁੱਲ ਨਹੀਂ

ਬੱਸ ਗੱਲ ਤਾਂ ਹੈ ਕੇ ਤੈਨੂੰ,

ਜਾਂਚ ਦੇਖਣੇ ਦੀ ਆਜੇ

ਮਹਿਬੂਬ ਦੀਆਂ ਤੰਦਾਂ ਨੂੰ ਪੜਨੇ,

ਸਾਹਾ ਨੂੰ ਸੇਕਣੇ ਦੀ ਆਜੇ

Written by: @gav.xxi

Show More

Unlock more with Podchaser Pro

  • Audience Insights
  • Contact Information
  • Demographics
  • Charts
  • Sponsor History
  • and More!
Pro Features